ਹੰਝੂ

ਵੇਖ ਲਏ ਨਾ ਮਾਂ ਮੇਰੀ ਕਿ ਪੁੱਤ ਮੇਰਾ ਲੂੰਝਦਾ,
ਲੰਘਗਿਆ ਮੈਂ ਘਰੋਂ ਬਾਹਰ ਹੰਝੂਆਂ ਨੂੰ ਪੂੰਜਦਾ…!!

ਕਦੋਂ ਦਾ ਗੁਰਜੀਤ ਬੈਠਾ ਏਹੋ ਸੋਚਦਾ,
ਰੱਬ ਵੀ ਨਾ ਕਰੇ ਜਿਹੜਾ ਤੂੰ ਚੰਮ ਨੋਚਦਾ…
ਸਾਲਾਂ ਬੱਦੇ ਪਿਆਰ ਨੂੰ ਪਲਾਂ ਵਿਚ ਹੂਝਦਾ,
ਲੰਘਗਿਆ ਮੈਂ….!!!

ਕੀ ਹਿਸਾਬ ਸਿਫਤਾਂ ਦਾ ਪੰਨਿਆਂ ਚੋਂ ਮੰਗਦੀ,
ਅਓ ਵੇਖ ਚਾਨਣੀ ਪਈ ਤੇਰੇ ਕੋਲੋਂ ਸੰਗਦੀ ..
ਟੁੱਟੇ ਦਿਲਿ ਪਹਾੜ ਦਾ ਕੌਣ ਡੰਡਾ ਡੂਝਦਾ ,
ਲੰਘਗਿਆ ਮੈਂ….!!!

ਹਾਸਿਆਂ ਨੇ ਪਾਸੇ ਵੱਟੇ ਵੇਖ ਮੇਰੀ ਪੀੜ ਨੂੰ,
ਓਹਨੀ ਪੈਰੀਂ ਮੁੜ ਗਏ ਵਿਗੜੀ ਤਕਦੀਰ ਨੂੰ..
ਤੇਰੇ ਬਾਜੋਂ ਹਾਲ ਜਿਵੇਂ ਕਾਵਾਂ ਚ ਘਿਰੀ ਕੂੰਜ ਦਾ,
ਲੰਗਆ ਮੈਂ ਘਰੋਂ ਬਾਹਰ ਹੰਜੂਆਂ ਨੂੰ ਪੂੰਜਦਾ…!!

ਮੱਲੋ ਮੱਲੀ ਵੱਗ ਤੁਰੇ ਹੰਜੂ ਤੇਰੀ ਯਾਦ ਚ ,
ਸਦਾ ਨਈਓਂ ਰਹਿਣੇ ਮੈਂ ਜਿਓੰਦਾ ਇਸੇ ਆਸ ਚ..
ਤੀਆਂ ਪਹਿਲੋਂ ਉਹਵੀ ਦਿਨ ਆਯਾ ਹੋਣਾ ਦੂਜ ਦਾ,
ਲੰਘਗਿਆ ਮੈਂ ਘਰੋਂ ਬਾਹਰ ਹੰਝੂਆਂ ਨੂੰ ਪੂੰਜਦਾ…!!