ਗ਼ਜ਼ਲ

ਆ ਗਏ ਅੱਜ ਉਹ ਹੱਥਾਂ ਵਿਚ ਗ਼ੁੱਲਦਸਤੇ ਫ਼ੜ ਕੇ।
ਉਹ ਜੋ ਗਏ ਸੀ ਨਿੱਕੀ ਜਿਹੀ ਇਕ ਗੱਲ ਤੋਂ ਲੜ ਕੇ।

=ਖ਼ੂੰਜੇ ਖ਼ੜ੍ਹੀ ਬਹਾਰ ਦਾ ਚਿਹਰਾ ਖ਼ਿੜ ਉੱਠਿਆ ਹੈ,
ਅੰਤਮ ਪੱਤਾ ਰੁੱਖ਼ ਤੋਂ ਜਿਓਂ ਹੀ ਡਿੱਗਿਆ ਝੜ ਕੇ

=ਰਾਤੀਂ ਜਾਗਣ ਆਸ਼ਕ, ਚੋਰ ਲੁਟੇਰੇ, ਕੁੱਤੇ,
ਜਾਂ ਕੋਈ ਜੋਗੀ ਉੱਠ ਕੇ ਗਾਵੇ ਵੱਡੇ ਤੜਕੇ।

=ਆਪਣੇ ਅੰਤਮ ਸਾਹਾਂ ‘ਤੇ ਹੈ ਪੱਤਝੜ ਸ਼ਾਇਦ,
ਕੱਲਾ ਕਾਰਾ ਸੁੱਕਾ ਪੱਤਾ ਰੁੱਖ਼ ‘ਤੇ ਖ਼ੜਕੇ।

=ਗਲ਼ੀਏਂ ਗਲ਼ੀਏਂ ਰੁਲ਼ਦੇ ਪਏ ਯਤੀਮਾਂ ਵਾਂਗੂੰ,
ਸੁੱਕੇ ਪੱਤੇ ਰੁੱਖ਼ਾਂ ਤੋਂ ਜੋ ਡਿੱਗੇ ਝੜ ਕੇ।

=ਆਪਣੀ ਪੀੜ ਲੁਕਾਉਂਦੇ ਰਹੀਏ ਘਰ ਤੋਂ ਬਾਹਰ,
ਰੋਈਏ ਦਰਦਾਂ-ਵਿੰਨ੍ਹੇ ਹਰਦਮ ਅੰਦਰ ਵੜ ਕੇ।

=ਆਪਣੀ ਧੁੰਨ ਵਿਚ ਜੰਗਲ਼ ਵਿਚੀਂ ਟੁਰਿਆ ਜਾਵੇ,
ਰਾਹੀ ਉੱਤੇ ਬੱਦਲ ਗੱਜੇ, ਬਿੱਜਲੀ ਕੜਕੇ।

=ਤੈਨੂੰ ਤੱਕਿਆਂ ਦਿਲ ਦੇ ਅੰਦਰ ਕੁਝ ਕੁਝ ਹੋਵੇ,
ਸੱਜਣਾ ਦੇ ਘਰ ਵੱਲ ਨੂੰ ਜਾਂਦੀਏ ਕਾਲ਼ੀਏ ਸੜਕੇ।

=ਅੱਖ਼ਾਂ ਵਿੱਚੀ ਰਾਤ ਗ਼ੁਜ਼ਰਦੀ ਰਫ਼ਤਾ ਰਫ਼ਤਾ,
ਨੀਂਦਰ ਸਾਨੂੰ ਪੈਂਦੀ ਕਿੱਧਰੇ ਵੱਡੇ ਤੜਕੇ।

=ਬਾਬੇ ਸ਼ੇਖ਼ ਫ਼ਰੀਦ ਦੀ ਬਾਣੀ ਚੇਤੇ ਆਈ,
ਵੇਖ਼ੇ ਜਦ ਦੁਨੀਆਂ ਦੇ ਦੁੱਖ਼ ਮੈਂ ਉੱਚੇ ਚੜ੍ਹ ਕੇ।

=ਅੱਧੀਂ ਰਾਤੀ ਬਾਹਰ ਖ਼ੜ੍ਹੀ ਬੇਚੈਨ ਹਵਾ ਹੈ,
”ਸਾਥੀ” ਸੋਚੇ ਉਸਦਾ ਸ਼ਾਇਦ ਬੂਹਾ ਖ਼ੜਕੇ।

-ਡਾ.ਸਾਥੀ ਲੁਧਿਆਣਵੀ