ਗ਼ਜ਼ਲ

ਕਦੇ ਮਾਣ ਨਾ ਕਰੀਏ ਖੁੰਢੇ ਹਥਿਆਰਾਂ ਤੇ ।
ਝੂੱਠੇ ਮੱਥੇ ਨਾ ਟੇਕੀਏ ਮੰਦਿਰਾਂ ਮਜ਼ਾਰਾਂ ਤੇ ।

ਬੜੇ ਕਤਲ ਹੁੰਦੇ ਨੇ ਜ਼ਬਰਾਂ – ਜਨਾਹਾਂ ਦੇ,
ਤਾਂ ਵੀ ਦੋਸ਼ ਮੜ੍ਹਦੇ ਹੋ ਚਲੀਆਂ ਤਲਵਾਰਾਂ ਤੇ।

ਜੋ ਵੀ ਮਾਣ ਕਰਦੇ ਨੇ ਸੁੰਦਰ ਜਵਾਨੀ ਦਾ,
ਛਡ ਕੇ ਘਰ ਆਪਣੇ ਨੂੰ ਅੱਖ ਰਖਣ ਹਜ਼ਾਰਾਂ ਤੇ।

ਡੁੱਬਕੇ ਮਰਦੇ ਵੀ ਨਹੀਂ ਜੋ ਬੇ-ਗੈਰਤ ਨੇ ਬੰਦੇ,
ਭਾਵੇਂ ਛਪਦੀ ਹੈ ਉਨ੍ਹਾਂ ਦੀ ਸੁਰਖ਼ੀ ਅਖਬਾਰਾਂ ਤੇ।

ਨਸ਼ੇ ਵਿਚ ਹੋ ਕੇ ਚੂਰ ਜੋ ਆਪਾ ਵੀ ਭੁੱਲੇ ਨੇ,
ਕਿਵੇਂ ਕਰੀਏ ਇਤਬਾਰ ਇਹੋ ਜਿਹੇ ਗ਼ਵਾਰਾਂ ਤੇ।

ਸੁਭ੍ਹਾ ਦਾ ਭੁੱਲਿਆ ਜੋ ਸ਼ਾਮੀਂ ਘਰ ਨਾ ਆਵੇ ,
ਗੁਮਸ਼ੁਦਾ ਦੇ ਇਸ਼ਤਿਹਾਰ ਲਾਈਏ ਦੀਵਾਰਾਂ ਤੇ।

“ਸੁਹਲ” ਫਿਰ ਨਹੀ ਮਿਲਣੀ ਇਹ ਜ਼ਿੰਦਗੀ ਤੈਨੂੰ,
ਆਉ ਸੱਬਰ ਕਰਨਾ ਸਿੱਖੀਏ ਪੱਤਝੜ ਬਹਾਰਾਂ ਤੇ।

-ਮਲਕੀਅਤ “ਸੁਹਲ’