ਗ਼ਜ਼ਲ

1. ਗ਼ਜ਼ਲ

ਵਿਸਾਲੇ-ਯਾਰ ਕਦੋਂ ਹੋਏਗਾ?
ਉਸਦਾ ਦੀਦਾਰ ਕਦੋਂ ਹੋਏਗਾ?
ਅੱਖੀਆਂ ‘ਚੋਂ ਤਾਂ ਗੁਜ਼ਰ ਗਿਆ,
ਤੀਰ ਦਿਲ ਦੇ ਪਾਰ ਕਦੋਂ ਹੋਏਗਾ?
ਜੋ ਸੂਰਤ ਉੱਪਰ ਮਿੱਟ ਗਿਆ,
ਜਾਂ ਤੇ ਨਿਸਾਰ ਕਦੋਂ ਹੋਏਗਾ?
ਮੇਰੇ ਜੁਨੂੰ ਦਾ ਸ਼ੋਰੋਗੁਲ ਹੈ ਜੋ,
ਉਹ ਅਸਰਾਰ ਕਦੋਂ ਹੋਏਗਾ?
ਰੂਹ ਦਾ ਸੁੰਨਾ ਸੁੰਨਾ ਜੰਗਲ,
ਮੁੜ ਫਿਰ ਦਿਆਰ ਕਦੋਂ ਹੋਏਗਾ?
ਅੱਖੀਆਂ ‘ਚੋਂ ਜੋ ਰਾਤ ਭਰ ਨਾ ਵਿਹਾ-
ਹੰਝੂ ਪਾਰਾਵਾਰ ਕਦੋਂ ਹੋਏਗਾ?

2. ਗ਼ਜ਼ਲ

ਇਹ ਰਸਮ ਇਹ ਰਿਵਾਜ਼ ਤੋੜ ਦਿਓ!
ਦਰਿਆ ਵਗਦੇ ਹੋਏ ਮੋੜ ਦਿਓ!
ਇਸ ਦੇ ਟੁੱਟਣ ਦੀ ਨਾ ਉਡੀਕ ਕਰੋ-
ਇਹ ਤਿਲਸਮ ਖ਼ੁਦ ਹੀ ਤੋੜ ਦਿਓ!
ਦਿਲਾਂ ਵਿਚ ਇੱਕ ਨਹਿਰ ਪੁੱਟ ਕੇ-
ਸਤਲੁਜ ਅਤੇ ਝਨਾਂ ਨੂੰ ਜੋੜ ਦਿਓ!
ਸੜ ਚੁੱਕੀਆਂ ਇਹ ਧਾਰਨਾਵਾਂ-
ਗੰਦੇ ਪਾਣੀ ਨਾਲ ਰੋੜ, ਦਿਓ!

-ਅਮਨਦੀਪ ਸਿੰਘ