1984

ਅੱਜ ਕੁਜ 1984 ਦੇ victims ਲੈ ਲਿਖੀਆ ਸੀ… 

ਸੁਨ ਵੇ ਕਾਵਾਂ ,,ਵੇ ਕਾਤੋ ਰੋਲਾ ਪਾਵੇ…
ਕੀਹਦੇ , ਕਿਸ ਮੁਲਕ ਤੋਂ,,,ਸੁਨੇਹੇ ਲਿਆਵੇ …
ਜਿਥੇ ਮੇਰਾ ਪਰਿਵਾਰ ਰਹੰਦਾ,,
ਓਥੇ ਤਾਂ ਚਿਟੇ ਕਾਂ ਰਹੰਦੇ ਨੇ ..
ਮੈ ਕੱਲੀ ਹੀ ਇਥੇ ਨਰਕ ਸਹੇੜਦੀ ਆ..
ਓਹ ਸਾਰੇ ਤਾਂ ਸਵਰਗਾ ਵਿਚ ਰਹੰਦੇ ਨੇ ….
ਅੱਜ ਵੀ ਨਹੀ ਭੁਲ ਹੁੰਦੀ ਓਹ੍ਹ ਰਾਤ ਕਾਲੀ…
ਜਿਸ ਦਿਨ ਜਲਾਦ ਜਾਂਦੇ ਸੀ ਗਲਾ ਵਿਚ ਟੈਰ ਬਾਲੀ…
ਹਰ ਪਾਸੇ ਵੇਨ ਸਨ ਜਾ ਫਿਰ ਚੀਕਾ ਸੀ…
ਓਸ ਦਿਨ ਜਿਸਮਾ ਦੀਆਂ…
ਜਿੰਦਗੀ ਨਾਲੋ, ਮੋਤ ਨਾਲ ਗੂੜੀਆਂ ਪ੍ਰੀਤਾ ਸੀ…
ਮੇਰੇ ਘਰ ਓਹ ਆਂ ਵੜੇ..ਅਖਾ ਅੱਗੇ ਸੀ ਜੇਲਾਦ ਖੜੇ..
ਮੈ ਪੁਤਰ ਨੂ ਚੁੰਨੀ ਹੇਠ ਲੁਕਾਇਆ…
ਓਸ ਜਾਲਿਮ ਨੂ ਭੋਰਾ ਤਰਸ ਨਾ ਆਇਆ…
ਇਕੋ ਓਹਨੇ ਵਾਰ ਸੀ ਕੀਤਾ…
ਖੂਨੋ ਖੂਨ ਹੋ ਗਿਆ ਜੀਤਾ…
ਇੰਨੇ ਨੂ ਅੰਦਰੋ ਏਹਦਾ ਬਾਪੁ ਆਗਿਆ…
ਵੇਰੀਆਂ ਨੇ ਗੱਲ ਟੈਰ ਪਾ ਲਿਆ…
ਮੇਰਿਆ ਅਖਾ ਅੱਗੇ ਅੱਗ ਸੀ ਲਾਤੀ…
ਮੈ ਸੁਹਾਗਣ ਕੁਜ ਪਲਾ ਵਿਚ ਰੰਡੀ ਬਣਾ ਤੀ…
ਮੈ ਉਚੀ ਉਚੀ ਰੋ ਰਹੀ ਸੀ..
ਕਦੇ ਮੱਚ ਰਹੇ ਪਤੀ ਵਾਲ ਜਾਂਦੀ..
ਕਿਤੇ ਲਾਸ਼ ਪੁਤਰ ਦੀ ਟੋਹ ਰਹੀ ਸੀ..
ਮਾੜੇ ਕਰਮਾ ਸੇਤੀ ਓਸ ਦਿਨ ਮੈਨੂ ਮੋਤ ਨਾ ਆਈ…
ਅੱਜ ਤਕ ਮੈ ਵੀ ਓਸ ਸ਼ੇਤਾਨ ਰੱਬ ਅੱਗੇ ਪਾਉਂਦੀ ਹਾ ਦੁਹਾਈ…
“ਜੱਗੀ” ਵਰਗੇ ਅੱਜ ਤਕ ਸਾਡੇ ਵਾਰੇ ਲਿਖਦੇ ਨੇ …
ਅਖਵਾਰਾਂ ਵਿਚ ਕਿੱਸੇ ਸਾਡੇ ਅੱਜ ਤਕ ਵਿਕਦੇ ਨੇ ..
ਕਿਸ ਕੋਲੋ ਮੈ ਬਦਲਾ ਲਵਾ..ਕਿਸ ਕੋਲੋ ਇਨਸਾਫ਼..
ਏਸ ਬੁੜਡੀ ਸੋਚ ਨੂ ਰਤਾ ਸਮਝ ਨਾ ਆਵੇ ,,
ਦੱਸ ਵੇ ਕਾਵਾਂ ,,ਵੇ ਕਾਤੋ ਰੋਲਾ ਪਾਵੇ…
ਕੀਹਦੇ , ਕਿਸ ਮੁਲਕ ਤੋਂ,,,ਸੁਨੇਹੇ ਤੂ ਲਿਆਵੇ …

ਜਗਮੀਤ ਸਿੰਘ ਹਠੂਰ
98033-02527