Category: ਅਨਮੋਲ ਬਚਨ

ਬਠਿੰਡਾ ਤੇ ਮਾਨਸਾ ਬੈਲਟ ਦੀ ਮੁੱਖ ਫਸਲ ਆ ਨਰਮਾ

ਮਾਲਵੇ ਦੀ , ਖਾਸ ਕਰ ਬਠਿੰਡਾ ਤੇ ਮਾਨਸਾ ਬੈਲਟ ਦੀ ਮੁੱਖ ਫਸਲ ਆ ਨਰਮਾ। ਅੱਗੇ ਇਨ੍ਹਾੰ ਦਿਨਾੰ ‘ਚ ਨਰਮਾ ਚੁਗਣ ਖਾਤਰ ਰਾਜਸਥਾਨ ਦੇ ਅਲਵਰੀਏ ਨਾਏ ਹੋਰ ਪਿੰਡਾੰ ਤੋੰ ਚੋਣੇ ਆਕੇ ਲੋਕਾੰ ਦੇ ਨੌਹਰਿਆੰ ‘ਚ ਡੇਰੇ ਲਾ ਲੈੰਦੇ। ਸੰਦੇਹਾੰ ਈ ਝੋਲੀਆੰ ਬੰਨ੍ਹ...

ਦਿਹਾੜੀ ਦੇ ਛੱਤੀ ਰਪਈਏ ਕਮਾਉੰਦਾ ,ਓਹ ਗਰੀਬ ਨਹੀੰ

ਪਿੱਛੇ ਜੇ ਸਰਕਾਰ ਨੇ ਅੰਕੜੇ ਕੱਢੇ ਅਖੇ ਜਿਹੜਾ ਬੰਦਾ ਪਿੰਡ ‘ਚ ਰਹਿਕੇ ਦਿਹਾੜੀ ਦੇ ਛੱਤੀ ਰਪਈਏ ਕਮਾਉੰਦਾ ,ਓਹ ਗਰੀਬ ਨਹੀੰ, ‘ਮੀਰ ਆ। ਹੁਣ ਸਰਕਾਰ ਨੂੰ ਕਿਹੜਾ ਦੱਸੇ ਬੀ ਫੇਰੇਦੇਣਿਓੰ ਛੱਤੀ ਛੱਤੀ ਦਾ ਤਾੰ ਕਈ ਜਰਦਾ ਈ ਲਾ ਜਾੰਦੇ ਆ ਦਿਨ ‘ਚ।...

ਗਾਤਰੇ ਕਿਰਪਾਨਾਂ, ਸਿਰ ਦਸਤਾਰਾੰ, ਪ੍ਰਕਾਸ਼ ਦਾਹੜੇ

ਗਾਤਰੇ ਕਿਰਪਾਨਾਂ, ਸਿਰ ਦਸਤਾਰਾੰ, ਪ੍ਰਕਾਸ਼ ਦਾਹੜੇ ਸਰਬੰਸਦਾਨੀ ਨੇ ਅਲੈਹਦੀ ਕੌਮ ਸਜਾਈ। ਹੁਕਮ ਕਰਤਾ ਬੀ ਜ਼ੁਲਮ ਨਈੰ ਕਰਨਾ ਤੇ ਜੇ ਕੋਈ ਵਾਧ ਘਾਟ ਕਰਨ ਦੀ ਕੋਸ਼ਟ ਕਰੇ ਤਾੰ ਸਿੱਟ ਲਿਓ ਵਾਗਰੂ ਆਖਕੇ। ਕੌਮ ਚੜ੍ਹਦੀਆੰ ਕਲਾ ‘ਚ ਰਹੀ। ਫੇਰ ਸਾਡੀ ਮੱਤ ਨੀਵੀੰ ਤੇ...

ਪੰਜਾਬ ਗੁਰਾੰ ਦੇ ਨਾੰ ਈ ਵੱਸਦਾ ਤੇ ਵੱਸਦਾ ਰਹੂ

ਸਾਡੀ ਸਭ ਤੋ ਵੱਡੀ ਕਮੀ ਆ ਬੀ ਸਾਡੇ ‘ਚ ਮੂੰਹ ਤੇ ਗੱਲ ਕਹਿਣ ਦੀ ਹਿੰਮਤ ਹੈਨੀ। ਕਿਤੇ ਹੁੰਦੀ ਧੱਕੇਸ਼ਾਹੀ ਦੀ ਵੀਡਿਓ ਬਣਾਕੇ ਨੈੱਟ ਤੇ ਚਾੜ੍ਹਕੇ ਕਹਿ ਦੇਣੇੰ ਆ ਬੀ ਦੇਖੋ ਧੱਕਾ ਹੋ ਰਿਹਾ। ਪਰ ਮੌਕੇ ਤੇ ਅਗਲੇ ਦਾ ਹੱਥ ਫੜ੍ਹਨ ਜੋਗਰੇ...

ਵਾਗਰੂ ਸਭ ਦਾ ਭਲਾ ਕਰੀਂ

ਉਹ ਹਰ ਸਾਲ ਆਉੰਦੀ ਐ…. ਬੜੇ ਮਾਣ ਜਹੇ ਨਾਲ…. ਹਰ ਸਾਲ ਜਬਰਦਸਤੀ ਕਈ ਕੁਝ ਦੇ ਜਾਂਦੀ ਐ… ਪਰ ਐਤਕੀਂ…. ਐਤਕੀਂ ਤਾਂ ਵਿਚਾਰੀ ਨੇ ਗੇਟ ਵੀ ਨਹੀਂ ਖੜਕਾਇਆ… ਘਰ ਦੇ ਸਾਹਮਣੇ ਕਿੱਕਰ ਥੱਲੇ ਖੜੀ ਸੀ ਜਦੋਂ ਮੈਂ ਬਾਹਰ ਨਿਕਲਿਆ… “ਕਿਮੇਂ ਆਂ ਮਿੰਦੋ,...

ਕਹਿੰਦਾ ਇਹ ਗਰੰਥ ਨੀ ਇਹ ਸ਼ਰੀ ਗਰੂ ਗਰੰਥ ਸਾਹਬ ਆ ਏਹਨਾਂ ਦਾ

“……….ਕਹਿੰਦੇ ਅੰਗਰੇਜਾਂ ਵੇਲੇ ਓਸ ਰੇਲ ਚ ਇੱਕ ਸਪੈਸ਼ਲ ਡੱਬਾ ਹੁੰਦਾ ਜੀਹਦੇ ਚ ਗੁਰੂ ਗਰੰਥ ਸਾਹਬ ਜੀ ਦਾ ਪਰਕਾਸ਼ ਹੁੰਦਾ, ਦੂਜੇ ਧਰਮਾਂ ਆਲੇ ਬੱਡੇ ਅਫਸਰ ਨੂੰ ਆਂਹਦੇ ਸਾਡੇ ਵੀ ਧਾਰਮਿਕ ਗਰੰਥ ਆ ਸਾਨੂੰ ਵੀ ਓਨੀ ਐਹਮੀਅਤ ਮਿਲੇ ਤੇ ਸਾਡੇ ਗਰੰਥਾਂ ਨੂੰ ਵੱਖ...

ਤਾਂਹੀਂ ਤਾਂ ਬਾਜੀਆਂ ਤੇ ਸ਼ੌੰਕ ਦੇ ਕਬੂਤਰ ਉਡਾਉਣੇ ਆਂ

ਪਰੈਮਰੀ ਸਕੂਲ ਦੇ ਨਲਕੇ ਦੀਆਂ ਜੜਾਂ ਚ ਖੜੇ ਪਾਣੀ ਕੋਲੇ, ਅਸੀਂ ਮਗਰੋਂ ਝੁੱਗਾ ਚੱਕ ਤੇ ਨੇਫੇ ਤੇ ਪੱਟ ਦੇ ਸੰਨ ਚ ਦੇ, ਬਹਿ ਜਾਨੇ ਆਂ ਪੈਰੀਂ ਭਾਰ ਫੱਟੀ ਪੋਚਣ, ਫੇਰ ਦੋ ਫੱਟੀਆਂ ਦੀ ਗਲਵੱਕੜੀ ਪੁਆ ਖੜੀਆਂ ਕਰ ਦਿੰਨੇ ਆਂ ਧੁੱਪੇ ਸੁਕਾਉਣ...

ਸਰਬੱਤ ਖਾਲਸਾ

ਜੰਤਾ ਉਜੱਡ ਬਾਹਲੀ ਆ, ਆਂਏਂ ਨੀ ਦੇਂਹਦੀ ਵੀ ਐਨੀ ਦੇਰ ਬਾਅਦ ਮੁਲਖ ਕੱਠਾ ਤਾਂ ਹੋਇਆ ਬਿਨਾਂ ਕਿਸੇ ਰੈਲੀ ਜਾਂ ਭੁੱਕੀ ਫੀਮ ਸ਼ਰਾਬ ਦੇ ਲਾਲਚ ਤੋਂ, ਅਖੇ ਜਥੇਦਾਰ ਐਹ ਲਾਤਾ ਫਲਾਨਾ ਨੀ ਲਾਇਆ, ਓਏ ਜਥੇਦਾਰ ਕੀ ਹੁੰਦੇ ਆ, ਇਹ ਕੋਈ ਪੋਸਟ ਥੋੜੋ...