Category: ਬੁਝਾਰਤਾਂ

ਬੁੱਝੋ ਤਾਂ ਭਲਾ 5

*    ਅੱਗਿਓਂ ਨੀਵਾਂ, ਪਿੱਛਿਓਂ ਉੱਚਾ, ਘਰ ਘਰ ਫਿਰੇ ਹਰਾਮੀ ਲੁੱਚਾ      =  ਛੱਜ *    ਨਿੱਕੀ ਜਿਹੀ ਪਿੱਦਣੀ, ਪਿੱਦ ਪਿੱਦ ਕਰਦੀ, ਸਾਰੇ ਜਹਾਨ ਦੀ, ਲਿੱਦ ਕੱਠੀ ਕਰਦੀ      =   ਝਾੜੂ *    ਲੰਮਾ ਝੰਮਾਂ ਆਦਮੀ ਉਹਦੇ ਗਿੱਟੇ ਦਾੜ੍ਹੀ       =  ਗੰਨਾ *    ਮਾਂ...

ਬੁੱਝੋ ਤਾਂ ਭਲਾ 4

*    ਖਾਧਾ ਪੀਤਾ , ਕੰਧ ਚ ਮੂੰਹ       =   ਕੜਛੀ *    ਏਨੀ ਕੁ ਡੱਢ, ਕਦੇ ਨਾਲ ਕਦੇ ਅੱਡ      =   ਕੁੰਜੀ *    ਰੜ੍ਹੇ ਮੈਦਾਨ ਚ ਪਿਆ ਡੱਬਾ, ਚੱਕ ਨੀ ਹੁੰਦਾ ਚਕਾਈਂ ਰੱਬਾ       =   ਖੂਹ *    ਕਾਲਾ ਹੈ ਪਰ ਨਾਗ ਨਹੀਂ,...

ਬੁੱਝੋ ਤਾਂ ਭਲਾ 3

*    ਤਲੀ ਉੱਤੇ ਕਬੂਤਰ ਨੱਚੇ      =   ਆਟੇ ਦਾ ਪੇੜਾ *    ਸੌ ਜਾਣਾ ਲੰਗਿਆ, ਇੰਨੇ ਜਣਿਆਂ ਦੀ ਪੈੜ     =  ਆਰੀ *    ਇਤਨੀ ਕੁ ਪਿੱਦੀ, ਪਿਦ ਪਿਦ ਕਰੇ, ਸੌ ਰੁਪਈਆਂ ਦਾ ਕੰਮ ਕਰੇ      =  ਸਿਲਾਈ ਮਸ਼ੀਨ *    ਉਂਗਲ ਕੁ ਕੁੜੀ,...

ਬੁੱਝੋ ਤਾਂ ਭਲਾ 2

*    ਚਾਲੀ ਨੱਥਾਂ, ਫੇਰ ਵੀ ਮਾਰੇ ਬੜ੍ਹਕਾਂ      =  ਢੋਲ *    ਸ਼ੀਸਿਆਂ ਦਾ ਟੋਭਾ, ਕਾਨਿਆਂ ਦੀ ਬਾੜ, ਬੁੱਝਣੀਏਂ ਬੁੱਝ ਲੈ, ਨਹੀਂ ਰੁੱਪਏ ਧਰਦੇ ਚਾਰ      =   ਅੱਖਾਂ *    ਸ਼ਹਿਰ ਬਵੰਜਾ ਇੱਕੋ ਨਾਮ, ਵਿੱਚ ਬਾਦਸ਼ਾਹ ਵਿੱਚ ਗੁਲਾਮ,ਨਿੱਕੇ ਨਿੱਕੇ ਕਿਆਰੇ,ਨਿੱਕੇ ਨਿੱਕੇ ਬੀਜ, ਜਾਂ...

ਬੁੱਝੋ ਤਾਂ ਭਲਾ 1

*    ਚਾਂਦੀ ਦੀ ਖੁੱਡੀ, ਸੋਨੇ ਦਾ ਬੰਦ, ਬੁੱਝਣੀਏ ਬੁੱਝ, ਨਹੀਂ ਰੁਪਈਏ ਧਰਦੇ ਪੰਜ     =  ਕੋਕਾ *    ਸੋਨੇ ਦੇ ਕੜੇ ਵਿੱਚ ਦੋ ਬੇਰ, ਨਾ ਲਹਿਣ ਰਾਤ ਨੂੰ, ਨਾ ਲਹਿਣ ਸਵੇਰ     =  ਨੱਥ *    ਸ਼ੀਸਿਆਂ ਦੀਆਂ ਕਿਆਰੀਆਂ, ਕੰਡਿਆਂ ਦੀ ਬਾੜ, ਬੁੱਝਣੀ...

ਬੁੱਝੋ 5

*    ਬਾਪੂ ਕਹੇ ਤੇ ਅੜ ਜਾਂਦਾ, ਚਾਚਾ ਕਹੇ ਤੇ ਖੁਲ੍ਹ ਜਾਂਦਾ     =  ਮੂੰਹ *    ਗੁਹਾਰੇ ਤੇ ਬੈਠੀ ਗੋਹ, ਉੱਤਰ ਆ ਨੀ ਭਾਈਆਂ ਪਿੱਟੀਏ, ਤੈਨੂੰ ਡਾਕੂ ਲੈਣਗੇ ਖੋਹ     =  ਸੱਗੀ *    ਦੋ ਕਬੂਤਰ ਡੱਬ ਖੜੱਬੇ, ਵੱਖੋ- ਵੱਖ ਉਨ੍ਹਾਂ ਦੇ ਖੁੱਡੇ,...

ਬੁੱਝੋ 4

*    ਸੋਲਾਂ ਧੀਆਂ ਚਾਰ ਜੁਆਈ     =  ਉਂਗਲਾਂ ਤੇ ਅੰਗੂਠਾ *    ਅੰਮਾ ਅੰਮਾ ਮੈਂ ਜਾਨਾ, ਪੰਜਵਾਂ ਮੇਰਾ ਹਿੱਸਾ, ਮੈਂ ਅੱਧ’ਚ ਕਮਾਨਾ     =  ਅੰਗੂਠਾ *    ਇੱਕ ਕੋਠੇ ਵਿੱਚ ਚਾਰ ਮਹੀਂਆਂ, ਇੱਕ ਝੋਟਾ     =  ਅੰਗੂਠਾ *    ਇੱਕ ਟੋਟਰੂ ਦੇ ਦੋ ਬੱਚੇ,...

ਬੁੱਝੋ 3

ਪਹਿਲਾਂ ਜੰਮਿਆ ਮੈਂ, ਫਿਰ ਜੰਮੀ ਮੇਰੀ ਮਾਈ, ਖਿੱਚ-ਖਿੱਚ ਕੇ ਪਿਓ ਜਮਾਇਆ, ਫਿਰ ਜੰਮੀ ਮੇਰੀ ਤਾਈ। – ਦੁੱਧ, ਦਹੀਂ, ਮੱਖਣ,   ਕੰਧ ਉੱਤੇ ਦੋ-ਟੰਗਾ ਬੈਠਾ, ਉਸ ਦੀ ਗਰਦਨ ਕਾਲੀ। ਜਿਹੜਾ ਮੇਰੀ ਬਾਤ ਨਾ ਬੁੱਝੇ, ਰੱਖ ਦਏ ਰੁਪਈਏ ਚਾਲੀ। -ਕਬੂਤਰ ਨਿੱਕੀ ਜਿਹੀ ਇਕ ਡਿਠੀ...